ਦੋਸਤੋ ਸਰਦੀਆਂ ਦੇ ਮੌਸਮ ਵਿੱਚ ਆਪਣੇ ਚਿਹਰੇ ਨੂੰ ਖੂਬਸੂਰਤ ਅਤੇ ਗੋਰਾ ਬਣਾਉਣ ਦੇ ਲਈ ਤੁਹਾਨੂੰ ਇੱਕ ਬਹੁਤ ਹੀ ਅਸਰਦਾਰ ਕਰੀਮ ਬਣਾਉਣ ਬਾਰੇ ਦੱਸਾਂਗੇ।ਦੋਸਤੋ ਇਸ ਦੇ ਨਾਲ ਸਰਦੀਆਂ
ਦੇ ਮੌਸਮ ਵਿੱਚ ਵੀ ਤੁਹਾਡੇ ਚਿਹਰੇ ਤੇ ਗਲੋ ਬਣਿਆ ਰਹੇਗਾ। ਸਭ ਤੋਂ ਪਹਿਲਾਂ ਅਸੀਂ ਆਲੂ ਲੈ ਲਵਾਂਗੇ ਅਤੇ ਉਸ ਨੂੰ ਸਾਫ਼ ਕਰਕੇ ਚੰਗੀ ਤਰ੍ਹਾਂ ਛਿੱਲ ਕੇ ਕੱਦੂਕਸ ਕਰ ਲਵਾਂਗੇ।ਹੁਣ ਦੋਸਤੋ ਕੱਦੂਕਸ
ਕੀਤੇ ਹੋਏ ਆਲੂ ਨੂੰ ਨਚੋੜ ਕੇ ਇਸ ਦਾ ਰਸ ਕੱਢ ਲਵੋ।ਇਸ ਵਿੱਚ ਤੁਸੀਂ 2 ਚੱਮਚ ਐਲੋਵੇਰਾ ਜੈੱਲ ਅਤੇ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਦੇਵੋ। ਸਾਰੀਆਂ ਚੀਜ਼ਾਂ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ
ਕਰ ਕੇ ਕਰੀਮ ਤਿਆਰ ਕਰ ਲਵਾਂਗੇ।ਇਸ ਕਰੀਮ ਨੂੰ ਤੁਸੀਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਸਟੋਰ ਕਰ ਲਵਾਂਗੇ।ਰਾਤ ਨੂੰ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੇ ਅਤੇ ਇਸ ਕਰੀਮ ਨੂੰ
ਲਗਾਕੇ ਤੁਸੀਂ ਹਲਕੇ ਹੱਥਾਂ ਨਾਲ ਮਸਾਜ ਕਰਨੀ ਹੈ।ਇਸ ਨੂੰ ਜੇਕਰ ਤੁਸੀਂ ਰੋਜ਼ਾਨਾ ਰਾਤ ਨੂੰ ਆਪਣੇ ਚਿਹਰੇ ਤੇ ਲਗਾ ਕੇ ਸੌਂਦੇ ਹੋ ਤਾਂ
ਤੁਹਾਡੇ ਚਿਹਰੇ ਤੇ ਬਹੁਤ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਸਰਦੀਆਂ ਦੇ ਮੌਸਮ ਵਿੱਚ ਇਸ ਦਾ ਇਸਤੇਮਾਲ ਜ਼ਰੂਰ ਕਰ ਕੇ ਵੇਖੋ।