ਦੋਸਤੋ ਅੱਜ ਕੱਲ੍ਹ ਲੁੱਟ-ਖਸੁੱਟ ਅਤੇ ਚੋਰੀ ਦੇ ਮਾਮਲੇ ਕਾਫੀ ਜ਼ਿਆਦਾ ਵੱਧ ਗਏ ਹਨ।ਇੱਕ ਬਹੁਤ ਹੀ ਹੈਰਾਨੀ ਵਾਲਾ ਮਾਮਲਾ ਚੰਡੀਗੜ੍ਹ ਦੇ ਸੈਕਟਰ 35 ਤੋਂ ਸਾਹਮਣੇ ਆ ਰਿਹਾ ਹੈ।ਜਿਸ ਨੂੰ ਸੁਣ ਕੇ ਤੁਸੀਂ ਵੀ ਸਾਵਧਾਨ ਹੋ ਜਾਵੋਗੇ। ਦਰਅਸਲ ਇੱਕ ਬਦਮਾਸ਼ ਕੁਰੀਅਰ ਵਾਲਾ ਬਣ ਕੇ ਇੱਕ ਘਰ
ਵਿੱਚ ਦਾਖ਼ਲ ਹੋ ਜਾਂਦਾ ਹੈ ਜਿੱਥੇ ਕਿ ਇੱਕ ਇਕੱਲੀ ਮਹਿਲਾ ਹੀ ਹੁੰਦੀ ਹੈ।ਤੁਹਾਨੂੰ ਦੱਸ ਦਈਏ ਕਿ ਇਹ ਚੋਰ ਆਟੇ ਵਿੱਚੋਂ ਉੱਤਰਦਾ ਹੈ ਅਤੇ ਇਸ ਦੇ ਹੱਥ ਵਿੱਚ ਇੱਕ ਕੁਰੀਅਰ ਹੁੰਦਾ ਹੈ।ਫਿਰ ਇਹ ਬਦਮਾਸ਼ ਘਰ ਦੇ ਦਰਵਾਜੇ ਦੇ ਬਾਹਰ ਖੜ੍ਹਾ ਹੋ ਕੇ ਔਰਤ ਨੂੰ ਕਹਿੰਦਾ ਹੈ ਕਿ ਤੁਹਾਡਾ
ਕੋਈ ਪਾਰਸਲ ਆਇਆ ਹੈ। ਜਦੋਂ ਔਰਤ ਦਰਵਾਜਾ ਖੋਲ ਦਿੰਦੀ ਹੈ ਤਾਂ ਇਹ ਵਿਅਕਤੀ ਅੰਦਰ ਦਾਖਲ ਹੋ ਜਾਂਦਾ ਹੈ ਅਤੇ ਮਹਿਲਾ ਨੂੰ ਡਰਾਉਂਣ ਲੱਗ ਜਾਂਦਾ ਹੈ।ਪਰ ਮਹਿਲਾ ਵੱਲੋਂ ਬਾਹਰ ਆ ਕੇ ਰੌਲ਼ਾ ਪਾਇਆ ਗਿਆ ਜਿਸ ਨਾਲ ਕਿ ਇਹ ਚੋਰ ਬਾਹਰ ਨੂੰ ਭੱਜ ਜਾਂਦਾ ਹੈ।
ਮਹਿਲਾ ਵੱਲੋਂ ਹੁਸ਼ਿਆਰੀ ਦਿਖਾਈ ਗਈ ਅਤੇ ਇੱਕ ਵੱਡੀ ਵਾਰਦਾਤ ਹੋਣ ਤੋਂ ਰੁਕ ਗਈ। ਜਿਹੜੀਆਂ ਔਰਤਾਂ ਘਰ ਦੇ ਵਿੱਚ ਇਕੱਲੀਆਂ ਰਹਿੰਦੀਆਂ ਹਨ ਉਹਨਾਂ ਨੂੰ ਹੁਣ ਇਹਨਾਂ ਚੋਰਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ।ਇਹ ਸਾਰੀ ਘਟਨਾ ਉਥੇ ਲੱਗੇ ਸੀਸੀਟੀਵੀ ਕੈਮਰੇ ਦੇ
ਵਿੱਚ ਵੀ ਰਿਕਾਰਡ ਹੋ ਗਈ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ। ਇਹ ਜਾਣਕਾਰੀ ਸੋਸਲ ਮੀਡੀਆ ਤੋ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ
ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾਂ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆਂ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।