ਦੋਸਤੋ ਚਿਹਰੇ ਤੇ ਮੌਜੂਦ ਝੁਰੜੀਆਂ ਅਤੇ ਛਾਈਆਂ ਦੇਖਣ ਵਿੱਚ ਚੰਗੀਆਂ ਨਹੀਂ ਲੱਗਦੀਆਂ।ਛਾਈਆਂ ਨੂੰ ਖ਼ਤਮ ਕਰਨ ਦੇ ਲਈ ਲੋਕ ਬਹੁਤ ਸਾਰੀਆਂ ਦਵਾਈਆਂ ਦਾ ਇਸਤੇਮਾਲ ਕਰਦੇ ਹਨ ਜੋ ਕਿ ਸਾਨੂੰ ਸਾਈਡ ਇਫੈਕਟ ਕਰ ਸਕਦੀਆਂ ਹਨ।ਅੱਜ ਅਸੀਂ ਤੁਹਾਨੂੰ ਇੱਕ
ਘਰੇਲੂ ਨੁਸਖੇ ਦੱਸਾਂਗੇ ਜਿਸ ਦਾ ਇਸਤੇਮਾਲ ਕਰਕੇ ਚਿਹਰੇ ਤੇ ਮੌਜੂਦ ਪਿਗਮੈਂਟੇਸ਼ਨ ਨੂੰ ਖ਼ਤਮ ਕੀਤਾ ਜਾ ਸਕਦਾ ਹੈ।ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਅਸੀਂ ਇੱਕ ਆਲੂ ਲੈ ਲਵਾਂਗੇ।ਇਸ ਨੂੰ ਛਿੱਲ ਕੇ ਕੱਦੂਕਸ ਕਰ ਲਵਾਂਗੇ।ਇਸ ਤੋਂ ਬਾਅਦ ਇਸ
ਨੂੰ ਨਿਚੋੜ ਕੇ ਰਸ ਕੱਢ ਲਵਾਂਗੇ।ਥੋੜ੍ਹੀ ਦੇਰ ਇਸ ਆਲੂ ਦੇ ਰਸ ਨੂੰ ਪਿਆ ਰਹਿਣ ਦੇਵਾਂਗੇ ਤਾਂ ਜੋ ਇਸ ਵਿਚਲਾ ਸਟਾਰਚ ਹੇਠਾਂ ਬੈਠ ਜਾਵੇ।ਹੁਣ ਦੋਸਤੋ ਇੱਕ ਕਟੋਰੀ ਦੇ ਵਿੱਚ 1 ਚਮਚ ਨਿੰਬੂ ਦਾ ਰਸ 2 ਚਮਚ ਆਲੂ ਦੇ ਰਸ ਅਤੇ ਇੱਕ ਚਮਚ ਆਲੂ ਦਾ ਸਟਾਰਚ ਲੈ ਲਵੋ।
ਇਸ ਨੁਸਖੇ ਨੂੰ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲਵਾਂਗੇ ਅਤੇ ਰੂੰ ਦੀ ਸਹਾਇਤਾ ਨਾਲ ਛਾਈਆਂ ਵਾਲੀ ਜਗ੍ਹਾ ਤੇ ਇਸ ਨੂੰ ਲਗਾ ਲਵਾਂਗੇ।ਕਰੀਬ 2 ਘੰਟੇ ਇਸ ਨੂੰ ਲੱਗਾ ਰਹਿਣ ਦਿਓ ਅਤੇ ਬਾਅਦ ਵਿੱਚ ਸਾਧਾਰਨ ਪਾਣੀ ਦੇ ਨਾਲ ਆਪਣਾ ਚਿਹਰਾ ਧੋ ਲਵੋ।ਜੇਕਰ
ਤੁਸੀਂ ਹਫ਼ਤੇ ਦੇ ਵਿੱਚ ਦੋ ਵਾਰ ਇਸ ਨੁਸਖ਼ੇ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਡੇ ਚਿਹਰੇ ਤੇ ਬਹੁਤ ਜ਼ਿਆਦਾ ਅਸਰ ਦੇਖਣ ਨੂੰ ਮਿਲੇਗਾ।ਸੋ ਦੋਸਤੋ ਜੇਕਰ ਤੁਸੀਂ ਵੀ ਆਪਣੇ ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਛਾਈਆਂ ਨੂੰ ਖਤਮ ਕਰਨਾ ਚਾਹੁੰਦੇ ਹੋ ਤਾਂ ਇਸ
ਨੁਸਖ਼ੇ ਦਾ ਇਸਤੇਮਾਲ ਜਰੂਰ ਕਰੋ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।