ਦੋਸਤੋ ਹਰ ਇੱਕ ਇਨਸਾਨ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਚਿਹਰੇ ਤੇ ਨਿਖਾਰ ਬਣਿਆ ਰਹੇ।ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਛਾਈਆਂ ਦੇਖਣ ਵਿੱਚ ਕਾਫ਼ੀ ਭੱਦੀਆਂ ਨਜ਼ਰ ਆਉਂਦੀਆਂ ਹਨ।ਦੋਸਤੋ ਅੱਜ ਅਸੀਂ ਤੁਹਾਨੂੰ ਇੱਕ ਬਹੁਤ ਹੀ ਬਿਹਤਰੀਨ ਨੁਸਖਾ ਦੱਸਦੇ ਹਾਂ ਜਿਸ ਦਾ
ਇਸਤੇਮਾਲ ਕਰਕੇ ਇਹਨਾਂ ਸਾਰੀਆਂ ਸਮੱਸਿਆਵਾਂ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ।ਦੋਸਤੋ ਸਭ ਤੋਂ ਪਹਿਲਾਂ ਤੁਸੀਂ ਰਾਤ ਦੇ ਸਮੇਂ ਇੱਕ ਚਮਚ ਚਾਵਲ,ਇੱਕ ਚੱਮਚ ਮਸੂਰ ਦੀ ਦਾਲ ਨੂੰ ਚੰਗੀ ਤਰ੍ਹਾਂ ਧੋ ਕੇ ਪਾਣੀ ਵਿੱਚ ਭਿਉਂ ਕੇ ਰੱਖ ਦੇਣਾ ਹੈ।ਸਵੇਰੇ ਤੁਸੀਂ ਇਹਨਾਂ ਦਾ
ਪਾਣੀ ਨਿਚੋੜ ਦੇਣ ਹੈ ਅਤੇ ਮਿਕਸੀ ਵਿੱਚ ਇਨ੍ਹਾਂ ਨੂੰ ਪਾ ਦੇਣਾ ਹੈ।ਇਹਨਾਂ ਦੇ ਨਾਲ ਹੀ ਤੁਸੀਂ ਇੱਕ ਉਬਲਿਆ ਹੋਇਆ ਆਲੂ ਲੈਣਾ ਹੈ ਅਤੇ ਟੁਕੜੇ ਕਰ ਕੇ ਮਿਕਸੀ ਦੇ ਵਿੱਚ ਪਾ ਦੇਣਾ ਹੈ।ਇਸ ਵਿੱਚ ਤੁਸੀਂ ਕੱਚਾ ਦੁੱਧ ਮਿਲਾ ਲਵੋ।ਮਿਕਸੀ ਦੀ ਸਹਾਇਤਾ ਦੇ ਨਾਲ
ਇਨ੍ਹਾਂ ਦਾ ਪੇਸਟ ਤਿਆਰ ਕਰ ਲਵੋ।ਹੁਣ ਆਪਣੀ ਲੋੜ ਅਨੁਸਾਰ ਇਸ ਪੇਸਟ ਨੂੰ ਲੈ ਲਵੋ ਅਤੇ ਇਸ ਵਿੱਚ ਇੱਕ ਚੱਮਚ ਸ਼ਹਿਦ ਅਤੇ ਇੱਕ ਵਿਟਾਮਿਨ-ਈ ਦਾ ਕੈਪਸੂਲ ਪਾ ਦੇਵੋ।ਚੰਗੀ ਤਰ੍ਹਾਂ ਮਿਕਸ ਕਰਨ ਤੋਂ ਬਾਅਦ ਆਪਣੇ ਚਿਹਰੇ ਉੱਤੇ ਲਗਾ ਕੇ ਸਕ੍ਰਬ ਕਰੋ।ਹੁਣ
ਇਸ ਪੇਸਟ ਨੂੰ ਫੇਸ ਪੈਕ ਦੀ ਤਰ੍ਹਾਂ ਆਪਣੇ ਚਿਹਰੇ ਤੇ ਲਗਾ ਲਵੋ।ਇਸਤੋਂ ਬਾਅਦ ਤੁਸੀਂ ਆਪਣਾ ਚਿਹਰਾ ਸਾਫ ਪਾਣੀ ਨਾਲ ਧੋ ਲਵੋ ਅਤੇ ਗੁਲਾਬ ਜਲ ਲਗਾ ਲਵੋ। ਹਫ਼ਤੇ ਦੇ ਵਿੱਚ ਇਸ ਨੂੰ ਦੋ ਵਾਰ ਜ਼ਰੂਰ ਇਸਤੇਮਾਲ ਕਰੋ।ਇਸ ਤਰ੍ਹਾਂ ਕਰਨ ਨਾਲ ਤੁਹਾਡੇ
ਚਿਹਰੇ ਤੇ ਮੌਜੂਦ ਦਾਗ ਧੱਬੇ ਅਤੇ ਛਾਈਆਂ ਖਤਮ ਹੋ ਜਾਣਗੀਆਂ। ਇਹ ਜਾਣਕਾਰੀ ਸੋਸਲ ਮੀਡੀਆ ਲਈ ਗਈ ਹੈ ਇਸ ਨੂੰ ਰਿਕਾਰਡ ਜਾ ਬਣਾਉਣ ਵਿੱਚ ਸਾਡਾ ਕੋਈ ਹੱਥ ਨਹੀ ਹੈ ਅਸੀ ਸਿਰਫ ਤੁਹਾਡੇ ਨਾਲ ਇਹ ਜਾਣਕਾਰੀ ਅੱਗੇ ਸੇਅਰ ਕਰ ਰਹੇ ਹਾ। ਸਾਡੇ ਨਾਲ ਜੁੜੇ ਰਹਿਣ ਲਈ ਧੰਨਵਾਦ ਜੇ ਅੱਗੇ ਤੋ ਹਰ ਤਰ੍ਹਾਂ ਦੀਆ ਜਾਣਕਾਰੀਆਂ ਲੈਣਾ ਚਾਹੁੰਦੇ ਹੋ ਤਾਂ ਸਾਡਾ ਪੇਜ ਲਾਇਕ ਕਰੋ ਤਾ ਜੋ ਹਰ ਜਾਣਕਾਰੀ ਤੁਹਾਡੇ ਤੱਕ ਪਹੁੰਚਦੀ ਹੋ ਸਕੇ।