ਦੋਸਤੋ ਮਾਨਸਾ ਜ਼ਿਲ੍ਹੇ ਦੀ ਮੰਡੀ ਦੇ ਵਿੱਚ ਨਰਮੇ ਦੀ ਫਸਲ ਨੂੰ ਵੇਚਦੇ ਹੋਏ ਕਿਸਾਨ ਬਹੁਤ ਜਿਆਦਾ ਖੁਸ਼ ਹੋ ਰਹੇ ਹਨ।ਕਿਉਂਕਿ ਇਸ ਮੰਡੀ ਦੇ ਵਿੱਚ ਕਿਸਾਨਾਂ ਨੂੰ ਮਨ-ਭਾਉਂਦਾ ਭਾਅ ਮਿਲ ਰਿਹਾ ਹੈ।ਤੁਹਾਨੂੰ ਦੱਸ ਦੇਈਏ ਕਿ ਇਸ ਮੰਡੀ ਦੇ ਵਿੱਚ ਪ੍ਰਾਈਵੇਟ
ਖਰੀਦਦਾਰਾਂ ਵੱਲੋਂ ਨਰਮੇ ਦੀ ਫ਼ਸਲ ਨੂੰ ਖ਼ਰੀਦਿਆ ਜਾ ਰਿਹਾ ਹੈ।ਨਰਮੇ ਦੀ ਫ਼ਸਲ 11425 ਰੁਪਏ ਪ੍ਰਤੀ ਕੁਇੰਟਲ ਦੇ ਹਿਸਾਬ ਦੇ ਨਾਲ ਇਸ ਮੰਡੀ ਦੇ ਵਿੱਚ ਵਿਕ ਰਹੀ ਹੈ।ਗੱਲ ਕਰੀਏ ਸਰਕਾਰੀ ਰੇਟਾਂ ਦੀ ਤਾਂ ਸਰਕਾਰੀ ਰੇਟ 6 ਹਜ਼ਾਰ ਰੁਪਏ ਹਨ। ਮਾਨਸਾ
ਜ਼ਿਲ੍ਹੇ ਦੀ ਇਸ ਮੰਡੀ ਵਿੱਚ ਨਰਮੇ ਦੀ ਫ਼ਸਲ ਨੂੰ ਵੇਚਦੇ ਹੋਏ ਕਿਸਾਨ ਬਹੁਤ ਜਿਆਦਾ ਖੁਸ਼ ਹੋ ਰਹੇ ਹਨ।ਉਂਝ ਤਾਂ ਇਸ ਵਾਰ ਗੁਲਾਬੀ ਸੁੰਡੀ ਦੇ ਹਮਲੇ ਕਾਰਨ ਨਰਮੇ ਦੀ ਫਸਲ ਕਾਫੀ ਜ਼ਿਆਦਾ ਖਰਾਬ ਵੀ ਹੋ ਚੁੱਕੀ ਸੀ।ਕਿਸਾਨਾਂ ਦਾ ਕਹਿਣਾ ਹੈ ਕਿ
ਮਹਿਕਮੇ ਵੱਲੋਂ ਉਨ੍ਹਾਂ ਨੂੰ ਵਧੀਆ ਬੀਜ ਦਿੱਤੇ ਜਾਣ ਤਾਂ ਜੋ ਉਹ ਖੇਤੀ ਵਧੀਆ ਢੰਗ ਨਾਲ ਕਰ ਸਕਣ।ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਉਨ੍ਹਾਂ ਨੂੰ ਵਧੀਆ ਰੇਟ ਦਿੰਦੀ ਹੈ ਤਾਂ ਉਹ ਅੱਗੇ ਤੋਂ ਹੋਰ ਵੀ ਵਧੀਆ ਪ੍ਰੋਡਕਸ਼ਨ ਕਰ ਸਕਦੇ ਹਨ।ਇਸ ਬਾਰੇ ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੇ ਲਿੰਕ ਤੇ ਕਲਿਕ ਕਰੋ।