ਦੋਸਤੋ ਬਹੁਤ ਸਾਰੇ ਲੋਕ ਚਾਹੁੰਦੇ ਹਨ ਕਿ ਉਹਨਾਂ ਦੇ ਚਿਹਰੇ ਤੇ ਹਮੇਸ਼ਾ ਨਿਖਾਰ ਬਣਿਆ ਰਹੇ ਅਤੇ ਕੋਈ ਵੀ ਚਿਹਰੇ ਨਾਲ ਸੰਬੰਧਿਤ ਸਮੱਸਿਆ ਨਾ ਆਵੇ।ਜੇਕਰ ਚਿਹਰੇ ਉੱਤੇ ਕਾਲੇ ਦਾਗ ਧੱਬੇ ਅਤੇ ਪਿੰਪਲਸ ਦੀ ਸਮੱਸਿਆ ਆ ਰਹੀ ਹੈ ਤਾਂ ਤੁਹਾਨੂੰ ਇੱਕ ਨੁਸਖ਼ਾ ਦੱਸਣ ਜਾ ਰਹੇ ਹਾਂ।
ਇਸ ਨੁਸਖੇ ਨੂੰ ਤਿਆਰ ਕਰਨ ਦੇ ਲਈ ਸਭ ਤੋਂ ਪਹਿਲਾਂ ਤੁਸੀਂ ਇੱਕ ਕਟੋਰੀ ਦਹੀਂ ਲੈ ਲਵੋ।ਲਗਭਗ ਤੁਸੀਂ 2 ਚੱਮਚ ਦਹੀਂ ਦਾ ਇਸਤੇਮਾਲ ਕਰਨਾ ਹੈ।ਇਸ ਵਿੱਚ 1 ਚਮਚ ਚਾਵਲ ਦਾ ਆਟਾ,ਇੱਕ ਚਮਚ ਮੇਥੀ ਦਾਣਿਆਂ ਦਾ ਪਾਊਡਰ ਪਾ ਦੇਵੋ।
ਅੱਧਾ ਚੱਮਚ ਇਸ ਵਿੱਚ ਨਿੰਬੂ ਦਾ ਰਸ ਮਿਲਾ ਕੇ ਇਸ ਦਾ ਪੇਸਟ ਤਿਆਰ ਕਰ ਲਵੋ।ਹੁਣ ਦੋਸਤੋ ਸਭ ਤੋਂ ਪਹਿਲਾਂ ਤੁਸੀਂ ਆਪਣੇ ਚਿਹਰੇ ਨੂੰ ਪਾਣੀ ਦੇ ਨਾਲ ਚੰਗੀ ਤਰ੍ਹਾਂ ਸਾਫ਼ ਕਰ ਲਵੋ ਅਤੇ ਫਿਰ ਇਸ ਪੇਸਟ ਨੂੰ ਆਪਣੇ ਚਿਹਰੇ ਤੇ ਲਗਾ ਕੇ ਮਸਾਜ ਕਰੋ।
ਮਸਾਜ ਕਰਨ ਤੋਂ ਬਾਅਦ ਮੋਟੀ ਪਰਤ ਆਪਣੀ ਚਿਹਰੇ ਤੇ ਲਗਾ ਲਵੋ ਅਤੇ 15 ਤੋਂ 20 ਮਿੰਟ ਇਸਨੂੰ ਲੱਗਾ ਰਹਿਣ ਦਿਓ।ਇਸ ਤੋਂ ਬਾਅਦ ਤੁਸੀਂ ਆਪਣੇ ਚਿਹਰੇ ਨੂੰ ਸਾਫ਼ ਕਰ ਲਵੋ ਅਤੇ ਫਿਰ ਐਲੋਵੇਰਾ ਜੈੱਲ ਲਗਾ ਸਕਦੇ ਹੋ।
ਇਸ ਤਰ੍ਹਾਂ ਤੁਸੀਂ ਦੇਖੋਗੇ ਕਿ ਤੁਹਾਡੇ ਚਿਹਰੇ ਤੇ ਬਹੁਤ ਹੀ ਵਧੀਆ ਨਿਖਾਰ ਪੈਦਾ ਹੋ ਜਾਵੇਗਾ।ਸੋ ਦੋਸਤੋ ਇਸ ਨੁਸਖ਼ੇ ਦਾ ਇਸਤੇਮਾਲ ਹਫ਼ਤੇ ਦੇ ਵਿੱਚ ਦੋ ਤਿੰਨ ਵਾਰ ਜ਼ਰੂਰ ਕਰੋ।ਹੋਰ ਜਾਣਕਾਰੀ ਲੈਣ ਦੇ ਲਈ ਹੇਠਾਂ ਦਿੱਤੀ ਵੀਡੀਓ ਤੇ ਕਲਿੱਕ ਕਰ ਸਕਦੇ ਹੋ।